ਸਮੇਂ ਸਿਰ ਜੋ ਕੰਮ ਕਰਾਂਗੇ,ਹਰ ਮੁਸ਼ਕਲ ਤੋਂ ਦੂਰ ਰਹਾਂਗੇ

 ਸਮੇਂ ਸਿਰ ਜੋ ਕੰਮ ਕਰਾਂਗੇ,ਹਰ ਮੁਸ਼ਕਲ ਤੋਂ ਦੂਰ ਰਹਾਂਗੇ



ਪੋਸਟ ਸੰਖਿਆ -60

 ਸਮਾਂ ਹੀ ਜੀਵਨ ਹੈ। ਜੀਵਨ ਦਾ ਅਰਥ ਹੈ-- ਜਿਉਣ ਦਾ ਕੁਝ ਸਮਾਂ। ਕੋਈ ਪੰਜਾਹ ਸਾਲ ਜਿਉਂਦਾ ਹੈ ਤੇ ਕੋਈ ਸੱਠ ਸਾਲ। ਕੋਈ-ਕੋਈ ਹੀ ਸੌ ਸਾਲ ਦੀ ਉਮਰ ਭੋਗ ਰਿਹਾ ਦਿਖਦਾ ਹੈ। ਸਮੇਂ ਤੋਂ ਵੱਧ ਜੀਵਨ ਵਿੱਚ ਕੁਝ ਵੀ ਨਹੀਂ ਅਤੇ ਜੀਵਨ ਤੋਂ ਵੱਧ ਇਸ ਸੰਸਾਰ ਵਿੱਚ ਕੀਮਤੀ ਹੋਰ ਕੁਝ ਨਹੀਂ। ਕਿਹਾ ਜਾਂਦਾ ਹੈ ਕਿ ਅੱਜ ਦਾ ਕੰਮ ਕੱਲ ਤੇ ਨਾ ਛੱਡੋ, ਕਿਉਂਕਿ ਬੀਤਿਆ ਹੋਇਆ ਸਮਾਂ ਵਾਪਸ ਮੁੜ ਕੇ ਨਹੀਂ ਆਉਂਦਾ। ਕਿਸੇ ਨੇ ਸਹੀ ਕਿਹਾ ਹੈ-- "ਟਾਈਮ ਇਜ਼ ਗੋਲਡ" ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਪਛਤਾਵੇ ਦੇ ਇਲਾਵਾ ਕੁਝ ਹੱਥ ਨਹੀਂ ਆਉਂਦਾ ।ਹਰ ਕੰਮ ਯੋਜਨਾ ਨਾਲ ਸਮੇਂ ਸਿਰ ਕੀਤਾ ਜਾਵੇ ਤਾਂ ਕੰਮ ਜਲਦੀ ਵੀ ਹੁੰਦਾ ਹੈ ਤੇ ਸਫਲਤਾ ਵੀ ਮਿਲ ਜਾਂਦੀ ਹੈ ।ਕਛੂਏ ਤੇ ਖਰਗੋਸ਼ ਦੀ ਕਹਾਣੀ ਵਿੱਚ ਕਛੂਆ ਦੌੜ ਇਸ ਲਈ ਹੀ ਜਿੱਤਿਆ ਸੀ ਕਿ ਉਸਨੇ ਸਮੇਂ ਦਾ ਮਹੱਤਵ ਜਾਣ ਲਿਆ ਸੀ। ਜੋ ਸਮੇਂ ਨੂੰ ਨਸ਼ਟ ਕਰਦਾ ਹੈ,ਸਮਾਂ ਉਸਨੂੰ ਹੀ ਨਸ਼ਟ ਕਰ ਦਿੰਦਾ ਹੈ। ਜੋ ਲੋਕ ਸਮਾ ਰਹਿੰਦਿਆਂ ਸਮੇਂ ਦੀ ਸਹੀ ਵਰਤੋਂ ਨਹੀਂ ਕਰਦੇ, ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਦੇ ਹਨ। ਅਜਿਹੇ ਲੋਕ ਆਪ ਤਾਂ ਜ਼ਿੰਦਗੀ ਤੋਂ ਨਿਰਾਸ਼, ਅਸਫਲ ਹੁੰਦੇ ਹੀ ਹਨ ,ਦੂਜਿਆਂ ਨੂੰ ਵੀ ਸੁਖ ਨਹੀਂ ਦੇ ਸਕਦੇ। ਇਸ ਲਈ ਸਮੇਂ ਦੀ ਸਹੀ ਸੰਭਾਲ ਕਰਕੇ ਹੀ ਅਸੀਂ ਜਿੰਦਗੀ ਵਿੱਚ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕਦੇ ਹਾਂ। ਸਾਡਾ ਇਤਿਹਾਸ ਗਵਾਹ ਹੈ ਕਿ ਜਿਨਾਂ ਲੋਕਾਂ ਨੇ ਸਮੇਂ ਦੀ ਕਦਰ ਨਾ ਕੀਤੀ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਿਥਵੀਰਾਜ ਚੌਹਾਨ ਨੇ ਸਮੇਂ ਦੀ ਕਦਰ ਨਾ ਕੀਤੀ ਤਾਂ ਹੀ ਉਹ ਮੁਹੰਮਦ ਗੋਰੀ ਕੋਲੋਂ ਯੁੱਧ ਵਿੱਚ ਹਾਰ ਗਿਆ ।ਨੈਪੋਲੀਅਨ ਬੋਨਾਪਾਰਟ ਵੀ ਵਾਟਰਲੂ  ਦੀ ਲੜਾਈ ਵਿੱਚ ਪੰਜ ਮਿੰਟ ਦੇ ਮਹੱਤਵ ਨੂੰ ਨਾ ਸਮਝ ਪਾਇਆ ਤੇ ਹਾਰ ਗਿਆ। ਦੂਜੇ ਪਾਸੇ ਜੋ ਲੋਕ ਸਮੇਂ ਨੂੰ ਸਮਝਦੇ ਗਏ, ਉਹ ਸਮਾਜ ਵਿੱਚ ਆਪਣਾ ਰੁਤਬਾ ਹਾਸਿਲ ਕਰਦੇ ਗਏ। ਜਰਮਨੀ ਦੇ ਮਹਾਨ ਦਾਰਸ਼ਨਿਕ ਕਾਂਟੇ ਨੇ ਆਪਣਾ ਜੀਵਨ ਸਮੇਂ ਦੇ ਰੰਗ ਵਿੱਚ ਰੰਗਿਆ ਹੋਇਆ ਸੀ, ਭਾਵ ਜਦੋਂ ਉਹ ਦਫਤਰ ਜਾਂਦਾ ਸੀ ਤਾਂ ਲੋਕ ਉਸਦੇ ਦਫਤਰ ਜਾਣ ਦੇ ਸਮੇਂ ਨਾਲ ਆਪਣੀਆਂ ਘੜੀਆਂ ਮਿਲਾਂਉਦੇ ਸਨ ।ਅੱਜ ਦੇ ਜੀਵਨ ਵਿੱਚ ਸਮੇਂ ਦਾ ਮਹੱਤਵ ਬਹੁਤ ਜਿਆਦਾ ਹੈ। ਅੱਜ ਦੀ ਜ਼ਿੰਦਗੀ ਭੱਜ-ਦੌੜ ਵਾਲੀ ਹੈ ਜਿਸਨੇ ਸਮੇਂ ਨਾਲ ਕਦਮ ਨਾ ਮਿਲਾਇਆ, ਉਹ ਜਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਣਗੇ। ਇਸ ਕਰਕੇ ਭਾਵੇਂ ਉਹ ਦੇਸ਼ ਦਾ ਨਾਗਰਿਕ ਹੋਵੇ ਭਾਵੇਂ ਨੇਤਾ !ਭਾਵੇਂ ਬੱਚਾ ਹੋਵੇ ਭਾਵੇਂ ਬੁੱਢਾ! ਭਾਵੇਂ ਔਰਤ ਹੋਵੇ ਭਾਵੇਂ ਪੁਰਸ਼ ਭਾਵੇਂ !ਪੜਿਆ-ਲਿਖਿਆ ਹੋਵੇ ਜਾਂ ਅਨਪੜ !ਭਾਵੇਂ ਗ੍ਰਹਿਸਤੀ ਹੋਵੇ ਜਾਂ ਸਨਿਆਸੀ! ਭਾਵੇਂ ਨੌਕਰੀ ਪੇਸ਼ਾ ਹੋਵੇ ਜਾਂ ਘਰੇਲੂ! ਅਰਥਾਤ ਕੋਈ ਵੀ ਹੋਵੇ, ਜਿਸਨੇ ਸਮੇਂ ਦੀ ਨਬਜ ਪਛਾਣ ਲਈ, ਉਹ ਅੱਗੇ ਵਧਦਾ ਜਾਵੇਗਾ। ਅੰਤ ਵਿੱਚ ਇਹੀ ਕਹਾਂਗੀ ਜੋ ਸਮੇਂ ਦਾ ਹਾਨੀ ਬਣਿਆ ਦੁਨੀਆਂ ਨੂੰ ਉਸਨੇ ਹੀ ਜਿੱਤਿਆ

ਡਾ.ਪੂਰਨਿਮਾ ਰਾਏ, ਪੰਜਾਬ

drpurnimarai315@gmail.com 



Comments

Popular posts from this blog

पर्यावरण बनाम मानव जीवन

ए खुदा ,रुक जा ज़रा!

शिक्षा धन महादान है