ਤਹਿਸੀਲਦਾਰ ਕਮ ਚਾਰਜ਼ ਅਫ਼ਸਰ ਵੱਲੋਂ ਸੈਂਸਜ਼ ਫੇਜ਼-2 ਜਨਸੰਖਿਆ ਗਣਨਾ ਦੌਰਾਨ ਚੱਲ ਰਹੀਆਂ ਟ੍ਰੇਨਿੰਗਾਂ ਦਾ ਮੁਆਇਨਾ ਕੀਤਾ ਗਿਆ।
ਸੈਂਸਸ 2027 ਫੇਜ਼-2 ਜਨਸੰਖਿਆ ਗਣਨਾ ਦੌਰਾਨ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਤਹਿਸੀਲ ਦੇ ਨਿਯੁਕਤ ਸੁਪਰਵਾਈਜ਼ਰ ਅਤੇ ਇਨੁਮੀਨੇਟਰ ਨੂੰ ਟ੍ਰੇਨਿੰਗ ਪੰਜ ਅਕਤੂਬਰ ਤੋਂ ਲਗਾਤਾਰ ਵੱਖ-ਵੱਖ ਬੈਂਚਾਂ ਅਨੁਸਾਰ ਮੈਰੀਟੋਰੀਅਸ ਸਕੂਲ, ਅੰਮ੍ਰਿਤਸਰ ਵਿਖੇ ਫੀਲਡ ਟਰੇਨਰਾਂ ਵੱਲੋਂ ਕਰਵਾਈ ਜਾ ਰਹੀ ਹੈ ।ਅੱਜ ਮਿਤੀ 14 ਅਕਤੂਬਰ ਨੂੰ ਤਹਿਸੀਲਦਾਰ ਸਾਹਿਬਾਨ ਕਮ ਸੈਂਸਸ ਚਾਰਜ਼ ਅਫ਼ਸਰ ਅੰਮ੍ਰਿਤਸਰ -2 ਸ. ਰੁਪਿੰਦਰਪਾਲ ਸਿੰਘ ਬਲ ਜੀ ,ਟੈਕਨੀਕਲ ਅਸਿਸਟੈਂਟ ਸ. ਜਤਿੰਦਰ ਸਿੰਘ ਅਤੇ ਸ. ਯਾਦਵਿੰਦਰ ਸਿੰਘ ਵੱਲੋਂ ਉਚੇਚੇ ਤੌਰ ਤੇ ਟ੍ਰੇਨਿੰਗ ਦਾ ਮੁਆਇਨਾ ਕੀਤਾ ਗਿਆ । ਇਸ ਮੌਕੇ ਚਾਰਜ ਅਫਸਰ ਸਾਹਿਬਾਨ ਨੇ ਫੀਲਡ ਟ੍ਰੇਨਰਾਂ ਵੱਲੋਂ ਦਿੱਤੀ ਜਾ ਰਹੀ ਟ੍ਰੇਨਿੰਗ ਨੂੰ ਬੈਠ ਕੇ ਕਾਫੀ ਸਮਾਂ ਸੁਣਿਆ। ਉਨ੍ਹਾਂ ਨੇ ਵੱਡਮੁੱਲੇ ਵਿਚਾਰ ਸੁਪਰਵਾਈਜ਼ਰ ਅਤੇ ਇਨੁਮਨੇਟਰ ਦੇ ਨਾਲ ਸਾਂਝਾ ਕੀਤੇ ਗਏ। ਉਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਉੱਤੇ ਵੀ ਵਿਚਾਰ ਚਰਚਾ ਕੀਤੀ। ਅਤੇ ਆਉਣ ਵਾਲੀਆਂ ਚੁਣੋਤੀਆਂ ਅਤੇ ਮੁਸ਼ਕਲਾਂ ਦੇ ਹੱਲ ਲੱਭਣ ਦਾ ਵੀ ਹਰ ਸੰਭਵ ਵਿਸ਼ਵਾਸ ਦਿਵਾਇਆ। ਇਸ ਮੌਕੇ ਅਲੱਗ-ਅਲੱਗ ਬੈਂਚਾਂ ਵਿੱਚ ਸੁਪਰਵਾਈਜ਼ਰ ਅਤੇ ਇਨੁਮੀਨੇਟਰ ਦੀ ਗਿਣਤੀ ਕਰੀਬ 200 ਦੇ ਲਗਭਗ ਸੀ। https://www.facebook.com/share/p/19VppuNnqo/ ਰਿਪੋਰਟ ਡਾ.ਪੂਰਨਿਮਾ, ਜ਼ਿਲ੍ਹਾ ਫੀਲਡ ਟ੍ਰੇਨਰ